Department of Punjabi

ਪੰਜਾਬੀ ਵਿਭਾਗ ਦੀ ਸਥਾਪਨਾ 1969 ਵਿਚ ਕੀਤੀ ਗਈ। ਇਸ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਪ੍ਰੋਫੈਸਰ ਸਾਹਿਬਾਨਾਂ ਦਾ ਵੇਰਵਾਂ ਇਸ ਤਰ੍ਹਾਂ ਹੈ :

  1. ਪ੍ਰੋ. ਹਰਬੰਸ ਲਾਲ 07-ਜੁਲਾਈ-1969 ਤੋਂ 08-ਜੁਲਾਈ-1975(ਟਰਾਂਸਫਰ)
  2. ਪ੍ਰੋ. ਦਰਸ਼ਨ ਸਿੰਘ 16-ਅਗਸਤ-1990 ਤੋਂ 30-ਸਤੰਬਰ-1997(ਟਰਾਂਸਫਰ)
  3. ਪ੍ਰੋ. ਆਰ.ਕੇ.ਰਾਏ 09-ਜੁਲਾਈ-1975 ਤੋ 30-ਨਵੰਬਰ-2003(ਸੇਵਾ-ਮੁਕਤ)
  4. ਪ੍ਰੋ. ਐਚ.ਐਸ.ਕੋਮਲ 26-ਜੁਲਾਈ-1979 ਤੋਂ 30-ਨਵੰਬਰ-2003(ਸੇਵਾ-ਮੁਕਤ)
  5. ਡਾ. ਬੇਅੰਤ ਕੌਰ 08-ਜਨਵਰੀ-1998 ਤੋਂ 31-ਅਕਤੂਬਰ-2015(ਸੇਵਾ-ਮੁਕਤ)
  6. ਪ੍ਰੋ.  ਰਵਿੰਦਰ ਸਿੰਘ 16-07-2001 ਤੋੋ ਹੁਣ ਤੱਕ
  7. ਡਾ. ਸੁਖਦੀਪ ਕੌਰ 26-07-2004 ਤੋੋ ਹੁਣ ਤੱਕ
  8. ਡਾ. ਸਤਿੰਦਰ ਕੌਰ  20-05-2017 ਤੋੋ ਹੁਣ ਤੱਕ

ਵਿਭਾਗ ਵਲੋਂ ਪੋਸਟ ਗਰੈਜੂਏਸ਼ਨ ਦਾ ਆਰੰਭ 2013 ਵਿਚ ਕੀਤਾ ਗਿਆ। ਇਸ ਵਿਭਾਗ ਨੇ ਕਈਂ ਹੋਣਹਾਰ ਵਿਦਿਆਰਥੀ ਦਿੱਤੇ ਹਨ ਜਿਨ੍ਹਾਂ ਨੇ ਯੂ.ਜੀ.ਸੀ. ਨੈਟ ਅਤੇ ਹੋਰ ਵਿਦਿਅਕ ਖੇਤਰ ਵਿਚ ਵੱਡੀਆਂ ਮੱਲਾ ਮਾਰੀਆਂ ਹਨ।[/vc_column_text]

ਉਦੇਸ਼

ਪੰਜਾਬੀ ਵਿਭਾਗ ਮਾਤ-ਭਾਸ਼ਾ ਪੰਜਾਬੀ ਦੀ ਪਰਫੁਲਤਾ ਲਈ ਯਤਨਸ਼ੀਲ ਹੈ। ਕਿਉਂਕਿ ਮਾਤ-ਭਾਸ਼ਾ ਮਨੁੱਖ ਦੀ ਪਹਿਚਾਣ ਹੈ ਅਤੇ ਉਸਦੀ ਹੌਂਦ ਅਤੇ ਜਿਉਂਦੇ ਰਹਿਣ ਦੀ ਗਵਾਹੀ ਹੈ। ਅਜੋਕੇ ਸਮੇਂ ਵਿੱਚ ਇਲੈਕਟਰੋਨਿਕ ਮੀਡਿਆ, ਪੱਛਮੀ ਸਭਿਅਤਾ ਅਤੇ ਆਧੁਨਿਕਤਾ ਨੇ ਪੰਜਾਬੀ ਭਾਸ਼ਾ ਸਭਿਆਚਾਰ ਨੂੰ ਢਾਹ ਲਾਈ ਹੈ। ਪੰਜਾਬੀ ਵਿਭਾਗ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਆਪਣੇ ਵਿਰਸੇ, ਭਾਸ਼ਾ ਅਤੇ ਸਭਿਆਚਾਰ ਨਾਲ ਜੋੜਣ ਦੇ ਲਈ ਵਚਨਬੱਧ ਹੈ।

ਸਹਿ-ਵਿੱਦਿਅਕ ਗਤੀਵਿਧੀਆਂ 

Post Graduate Department of Punjabi of DAV College, Bathinda conducted an Extension Lecture on the topic ‘Impact of Social Media on Higher Education’

Post Graduate Department of Punjabi of DAV College, Bathinda organized an extension lecture on the topic ‘Impact of Social Media on Higher Education’ by Dr. Bhiminder Singh, Coordinator Shaheed Kartar Singh Sarabha Chair, Punjabi University, Patiala on 13.10.2023. Principal of the College, Dr. Rajeev Kumar Sharma, Vice Principal, Prof. Parveen Kumar Garg, Head Department of Punjabi, Prof. Ravinder Singh, College Registrar, Dr. Satish Grover and Staff Secretary, Prof. Kuldeep Singh welcomed the distinguished guest with a bouquet of flowers.
Dr. Rajeev Kumar Sharma whole heartedly welcomed Dr. Bhiminder Singh. Addressing the students, he said that such extension lectures help the students to learn extensively. He said that during Corona, social media has affected the lives of students in particular. He praised the Head of Punjabi Department, Prof. Ravinder Singh, and the entire staff for organizing this program.
Dr. Bhiminder Singh gave a detailed speech in a very simple and interesting manner. He described his journey through print, electronic media and social media in great depth. Addressing the students, he said that we should accept good things from social media and stay away from the bad things. He said that social media has brought about a big change in the thoughts of every person. He said that students can benefit by listening to maximum lectures with the help of social media.
Prof. Ravinder Singh thanked Dr. Bhiminder Singh for reaching DAV College, Bathinda and sharing his views with the students. Stage was managed by Prof. Harjinder Singh.
On this occasion Dr. Sukhdeep Kaur, Dr. Satinder Kaur, Dr. Ravi Nagpal, Dr. Monica Rani, Dr. Sukhwinder Kaur, Prof. Balwinder Kaur, Prof. Kiran Kaur, Prof. Kulwinder Kaur, Dr. Amar Santosh, Dr. Gurvinder Kaur, Dr. Karamjeet Kaur, Prof. Gursewak Singh, Prof. Manpreet Kaur Punia and Dr. Major Singh, University College, Barnala were present.
 
 
 
 
 
ਡੀਏਵੀ ਕਾਲਜ ਬਠਿੰਡਾ ਦੇ ਪੰਜਾਬੀ ਵਿਭਾਗ ਨੇ “ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ” ਵਿਸ਼ੇ ‘ਤੇ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਸਪਾਂਸਰਡ ਸੈਮੀਨਾਰ ਦਾ ਆਯੋਜਨ ਕੀਤਾ (29 -04-2023)

ਪੰਜਾਬੀ ਦੇ ਪੋਸਟ ਗ੍ਰੈਜੂਏਟ ਵਿਭਾਗ, ਡੀਏਵੀ ਕਾਲਜ ਬਠਿੰਡਾ ਨੇ 29 ਅਪ੍ਰੈਲ, 2023 ਨੂੰ “ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਨੌਤੀਆਂ” ਉੱਤੇ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਸਪਾਂਸਰਡ ਸੈਮੀਨਾਰ ਦਾ ਆਯੋਜਨ ਕੀਤਾ। ਸੈਮੀਨਾਰ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ, ਜਿਸ ਤੋਂ ਬਾਅਦ ਡੀਏਵੀ ਗਾਨ ਨੇ ਕੀਤਾ।

ਵਿਸ਼ੇਸ਼ ਮਹਿਮਾਨਾਂ ਵਿੱਚ ਡਾ: ਜੋਗਾ ਸਿੰਘ (ਰਿਟਾ. ਪ੍ਰੋ. ਪੰਜਾਬੀ ਯੂਨੀਵਰਸਿਟੀ ਪਟਿਆਲਾ), ਡਾ. ਬੂਟਾ ਸਿੰਘ ਬਰਾੜ (ਰਿਟਾ. ਪ੍ਰੋ. ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ, ਬਠਿੰਡਾ), ਡਾ: ਨਛੱਤਰ ਸਿੰਘ (ਦਿੱਲੀ ਯੂਨੀਵਰਸਿਟੀ, ਦਿੱਲੀ), ਡਾ: ਰਮਨਪ੍ਰੀਤ ਕੌਰ (ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ), ਡਾ: ਸੋਹਣ ਸਿੰਘ (ਜੀ.ਐਚ.ਜੀ. ਖਾਲਸਾ ਕਾਲਜ, ਗੁਰੂਸਰਸੁਧਾਰ, ਲੁਧਿਆਣਾ) ਦਾ ਸੁਆਗਤ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪਿ੍ੰਸੀਪਲ ਪ੍ਰੋ: ਪਰਵੀਨ ਕੁਮਾਰ ਗਰਗ, ਰਜਿਸਟਰਾਰ ਡਾ. ਸਤੀਸ਼ ਗਰੋਵਰ, ਸਟਾਫ਼ ਸਕੱਤਰ ਪ੍ਰੋ: ਕੁਲਦੀਪ ਸਿੰਘ, ਮੁਖੀ ਪੰਜਾਬੀ ਵਿਭਾਗ ਪ੍ਰੋ: ਰਵਿੰਦਰ ਸਿੰਘ, ਡਾ: ਸੁਖਦੀਪ ਕੌਰ, ਕਨਵੀਨਰ ਡਾ: ਸਤਿੰਦਰ ਕੌਰ ਅਤੇ ਪੰਜਾਬੀ ਵਿਭਾਗ ਦੇ ਫੈਕਲਟੀ ਮੈਂਬਰਾਂ ਨੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ।

ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਆਪਣੇ ਰੁਝੇਵਿਆਂ ਵਿੱਚੋਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਰਿਸਰਚ ਸਕਾਲਰਾਂ ਅਤੇ ਭਾਗੀਦਾਰਾਂ ਦਾ ਸੁਆਗਤ ਵੀ ਕੀਤਾ। ਡਾ: ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਜ ਦੇ ਸੈਮੀਨਾਰ ਦਾ ਵਿਸ਼ਾ ਸਾਰਥਕ ਹੈ, ਕਿਉਂਕਿ ਇਹ ਅੱਜ ਦੇ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਦੇ ਨੇੜੇ ਲਿਆਉਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਨੇ ਸਾਰਿਆਂ ਨੂੰ ਆਪਣੀ ਮਾਤ ਭਾਸ਼ਾ ਨੂੰ ਰੋਜ਼ਾਨਾ ਵਰਤੋਂ ਵਿੱਚ ਵਰਤਣ ਲਈ ਪ੍ਰੇਰਿਤ ਕੀਤਾ, ਕਿਉਂਕਿ ਇਹ ਸਾਡੀ ਮਾਤ ਭਾਸ਼ਾ ਨੂੰ ਉਤਸ਼ਾਹਿਤ ਕਰੇਗੀ ਅਤੇ ਸਾਡੇ ਦੇਸ਼ ਦੇ ਸੱਭਿਆਚਾਰ ਅਤੇ ਵਿਰਸੇ ਦੀ ਸੰਭਾਲ ਕਰੇਗੀ। ਉਨ੍ਹਾਂ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ: ਰਵਿੰਦਰ ਸਿੰਘ, ਡਾ: ਸੁਖਦੀਪ ਕੌਰ, ਕਨਵੀਨਰ ਡਾ: ਸਤਿੰਦਰ ਕੌਰ, ਡਾ: ਰਵੀ ਨਾਗਪਾਲ, ਪ੍ਰੋ: ਬਲਵਿੰਦਰ ਕੌਰ, ਡਾ: ਮੋਨਿਕਾ ਰਾਣੀ, ਪ੍ਰੋ: ਹਰਜਿੰਦਰ ਸਿੰਘ, ਪ੍ਰੋ: ਕਿਰਨ ਕੌਰ, ਪ੍ਰੋ. ਕੁਲਵਿੰਦਰ ਕੌਰ ਅਤੇ ਪ੍ਰੋ. ਵੀਰਪਾਲ ਕੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਰਿਟਾ. ਪ੍ਰੋ: ਪੀ.ਐਸ. ਰੋਮਾਣਾ ਨੇ ਵਿਦਿਆਰਥੀਆਂ ਨੂੰ ਵਿਸ਼ਵੀਕਰਨ ਦੀ ਪ੍ਰਕਿਰਿਆ ਵਿੱਚ ਭਾਸ਼ਾ ਅਤੇ ਲਿਪੀ ਨੂੰ ਜਿਉਂਦਾ ਰੱਖਣ ਲਈ ਹਰ ਸੰਭਵ ਯਤਨ ਕਰਨ ਲਈ ਪ੍ਰੇਰਿਤ ਕੀਤਾ।

ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਡਾ: ਨਛੱਤਰ ਸਿੰਘ ਅਤੇ ਡਾ: ਸੋਹਣ ਸਿੰਘ ਨੇ ਕੀਤੀ।

ਸਟੇਜ ਦਾ ਸੰਚਾਲਨ ਡਾ: ਸੁਖਦੀਪ ਕੌਰ ਅਤੇ ਪ੍ਰੋ: ਹਰਜਿੰਦਰ ਸਿੰਘ ਨੇ ਕੀਤਾ|

ਸੈਮੀਨਾਰ ਦੇ ਅੰਤ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਰਸਮੀ ਧੰਨਵਾਦ ਪ੍ਰੋ: ਰਵਿੰਦਰ ਸਿੰਘ ਨੇ ਕੀਤਾ। ਉਨ੍ਹਾਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਆਏ ਹੋਏ ਮਹਿਮਾਨਾਂ, ਪ੍ਰਤੀਯੋਗੀਆਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ 21.02.2023 ਨੂੰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਜਿਸ ਵਿਚ 45 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਜਿਨ੍ਹਾਂ ਵਿਚੋਂ ਲੇਖ ਮੁਕਾਬਲੇ ਵਿਚ ਹਰਲੀਨ ਪਹਿਲੇ, ਮਨਪ੍ਰੀਤ ਕੌਰ ਦੂਜੇ ਅਤੇ ਸ਼ਗੁਫ਼ਤਾ ਤੀਜੇ ਸਥਾਨ ‘ਤੇ ਰਹੀ। ਭਾਸ਼ਣ ਮੁਕਾਬਲਿਆਂ ਵਿੱਚ ਸ਼ਰਨਜੀਤ ਕੌਰ ਪਹਿਲੇ, ਮਨਪ੍ਰੀਤ ਕੌਰ ਦੂਜੇ ਅਤੇ ਹਰਸ਼ ਕੁਮਾਰ ਤੀਜੇ ਸਥਾਨ ਤੇ ਰਿਹਾ।

ਪੰਜਾਬੀ ਵਿਭਾਗ ਵਲੋਂ ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ ) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਹੀਨਾ ਨਵੰਬਰ 2022 ਨੂੰ ਪੰਜਾਬੀ ਮਹੀਨੇ ਵਜੋਂ ਮਨਾਉਣ ਸਬੰਧੀ 09 ਨਵੰਬਰ,2022 ਨੂੰ ਸਭਿਆਚਾਰਕ ਕੁਇਜ਼ ਮੁਕਾਬਲਾ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ। ਜੇਤੂ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਡਾ.ਰਾਜੀਵ ਸ਼ਰਮਾ ਨੇ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਉਤਸ਼ਾਹਿਤ ਕੀਤਾ।

ਡੀ.ਏ.ਵੀ ਕਾਲਜ ਬਠਿੰਡਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਪੰਜਾਬੀ ਸਭਿਆਚਾਰ’ ਵਿਸ਼ੇ ‘ਤੇ ਲਿਖਤੀ ਅਤੇ ਜੁਬਾਨੀ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ ਪਰਵੀਨ ਕੁਮਾਰ ਗਰਗ, ਪ੍ਰੋ ਵਿਕਾਸ ਕਾਟੀਆ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ ਰਵਿੰਦਰ ਸਿੰਘ, ਯੂਥ ਕੋਆਰਡੀਨੇਟਰ ਡਾ.ਸੁਖਦੀਪ ਕੌਰ ਦੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ‘ਤੇ ਡਾ. ਸਤਿੰਦਰ ਕੌਰ ਨੇ ਸਭ ਨੂੰ ਜੀ ਆਇਆਂ ਆਖਿਆ। (01.Oct.2019)

 

 

   

 

ਡੀਏਵੀ ਕਾਲਜ ਬਠਿੰਡਾ ਦੇ ਪੰਜਾਬੀ ਅਤੇ ਹਿੰਦੀ ਵਿਭਾਗਾਂ ਵੱਲੋਂ “ਏਕ ਭਾਰਤ ਸ੍ਰੇਸ਼ਟ ਭਾਰਤ” ਦੇ ਬੈਨਰ ਹੇਠ 14 ਮਈ 2022 (ਸਭਿਆਚਾਰਕ ਮੇਲਾ) ਦਾ ਆਯੋਜਨ ਕੀਤਾ ਗਿਆ। ਮੇਲੇ ਵਿਚ ਵੱਖ-ਵੱਖ ਰਾਜਾਂ ਦੇ ਅਮੀਰ ਵਿਰਸੇ ਨੂੰ ਪ੍ਰਦਰਸ਼ਿਤ ਕੀਤਾ ਗਿਆ। ਮੇਲੇ ਵਿਚ 40ਟੀਮਾਂ ਦੇ 160ਵਿਦਿਆਰਥੀਆਂ ਨੇ ਭਾਗ ਲਿਆ।

 

 

 

  • ਡੀਏਵੀ ਕਾਲਜ ਬਠਿੰਡਾ ਦੇ ਪੰਜਾਬੀ ਵਿਭਾਗ ਨੇ ਭਾਸ਼ਾ ਵਿਭਾਗ ਬਠਿੰਡਾ ਅਤੇ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ 28ਫਰਵਰੀ 2022 ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥੀਆਂ ਵਿਚ ਖਬਰਾਂ ਪੜ੍ਹਨ, ਅਧੂਰੇ ਮੁਹਾਵਰੇ ਅਤੇ ਅਖਾਣ ਪੂਰੇ ਕਰਨਾ, ਲੋਕ ਗੀਤਾਂ ਦੀਆਂ ਵੰਨਗੀਆਂ ਦੀ ਪਛਾਣ ਆਦਿ ਸਾਹਿਤਕ ਮੁਕਾਬਲੇ ਕਰਵਾਏ ਗਏ।

 

 

 

  • ਪੰਜਾਬੀ ਵਿਭਾਗ ਵੱਲੋਂ 21ਫਰਵਰੀ 2021 ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਵਿਭਾਗ ਦੇ ਮੁਖੀ ਪ੍ਰੋ ਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ   ਪੰਜਾਬੀ ਮਾਤ ਭਾਸ਼ਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਵਿਦਿਆਰਥੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਪ੍ਰੋ ਕਸ਼ਮੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

 

 

 

  • ਪੰਜਾਬੀ ਵਿਭਾਗ ਵਲੋਂ ਮਿਤੀ 14 ਅਗਸਤ 2019 ਨੂੰ ਕਾਲਜ ਵਿਖੇ “ਤੀਆਂ ਤੀਜ ਦੀਆਂ” ਪ੍ਰੋਗਰਾਮ ਕਰਵਾਇਆ ਗਿਆ। “ਪੰਜਾਬੀ ਸਾਹਿਤ ਸਭਾ ” ਡੀਏਵੀ ਕਾਲਜ ਬਠਿੰਡਾ ਨੇ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਪੂਰਨ ਸਹਿਯੋਗ ਦਿੱਤਾ। ਇਸ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ।

 

 

 

  • ਪੰਜਾਬੀ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲੇਖ ਮੁਕਾਬਲੇ ਕਰਵਾਏ ਗਏ। ਇਸ ਵਿਚ 20ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਸ਼ਨੀ ਗੋਇਲ, ਬੀ ਏ ਭਾਗ ਦੂਜਾ ਅਤੇ ਰਿਭਾਸੂ, ਬੀ.ਕਾਮ ਭਾਗ ਪਹਿਲਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ। ਦੋਨਾਂ ਵਿਦਿਆਰਥੀਆਂ ਨੇ 12.04.2019 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਧਰਮ ਅਧਿਐਨ ਵਿਭਾਗ ਵਲੋਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਲੇਖ ਮੁਕਾਬਲੇ ਵਿਚ ਪ੍ਰੋ.ਕਸ਼ਮੀਰ ਸਿੰਘ ਦੀ ਅਗਵਾਈ ਵਿਚ ਭਾਗ ਲਿਆ।

 

 

 

  • ਪੰਜਾਬੀ ਵਿਭਾਗ ਵਲੋਂ 21ਫਰਵਰੀ2019 ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਿਚ ਲੇਖ ਰਚਨਾ ਮੁਕਾਬਲਾ ਕਰਵਾਇਆ ਗਿਆ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

 

 

 

 

 

  • ਪੰਜਾਬੀ ਵਿਭਾਗ ਵਲੋਂ “ਪੰਜਾਬੀ ਸੱਭਿਆਚਾਰ”ਵਿਸ਼ੇ ‘ਤੇ 09 ਅਕਤੂਬਰ,2018 ਨੂੰ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ 47ਵਿਦਿਆਰਥੀਆ ਨੇ ਲਿਖਤੀ ਪ੍ਰੀਖਿਆ ਵਿੱਚ ਭਾਗ ਲਿਆ ਜਿੰਨ੍ਹਾਂ ਵਿਚੋਂ ਵਿਦਿਆਰਥੀਆਂ ਦੇ ਵੱਧ ਨੰਬਰ ਲੈਣ ਵਾਲੇ ਪਹਿਲੇ 12ਵਿਦਿਆਰਥੀਆਂ ਦੀ ਚੋਣ ਕਰਕੇ ਤਿੰਨ ਤਿੰਨ ਵਿਦਿਆਰਥੀਆਂ ਦੀਆਂ ਚਾਰ ਟੀਮਾਂ ਬਣਾਈਆਂ ਗਈਆਂ।ਇਸ ਮੁਕਾਬਲੇ ਵਿਚ ਵਿਦਿਆਰਥਣਾਂ ਮਨਪ੍ਰੀਤ, ਪਰਮਿੰਦਰ ਕੌਰ ਅਤੇ ਨਵਨੀਤ ਕੌਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹੀਆਂ।

  • ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਵਲੋਂ ਪੰਜਾਬੀ ਸਭਿਆਚਾਰ ਤੇ ਵਿਸ਼ਵੀਕਰਨ ਦਾ ਪ੍ਰਭਾਵ ਵਿਸ਼ੇ ਤੇ ਇੱਕ ਰੋਜਾ ਰਾਸ਼ਟਰੀ ਸੈਮੀਨਾਰ 31 ਮਾਰਚ 2018 ਨੂੰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ( ਸਾਬਕਾ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ,ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਕੀਤੀ। ਡਾ. ਜਸਵਿੰਦਰ ਸਿੰਘ(ਪ੍ਰੋਫੈਸਰ ਅਤੇ ਸਾਬਕਾ ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਪੂੰਜੀਵਤ ਭਾਸ਼ਣ ਪੇਸ਼ ਕੀਤਾ।
  • ਪ੍ਰਵਾਸੀ ਕਵੀ ਸ. ਚਰਨ ਸਿੰਘ ਦਾ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਵਿਚ ਭਾਸ਼ਣ  ਆਧੁਨਿਕ ਪੰਜਾਬੀ ਕਵਿਤਾ ਦੇ ਵਿਸ਼ੇ ਤੇ 27-ਫਰਵਰੀ-2018 ਨੂੰ ਕਰਵਾਇਆ ਗਿਆ।

 

 

ਵਿੱਦਿਅਕ ਟੂਰ 

1 ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਦਾ 4 ਅਕਤੂਬਰ 2018 ਨੂੰ ਟੀਚਰ ਹੋਮ ਬਠਿੰਡਾ ਵਿਖੇ ਪੁਸਤਕ ਪ੍ਰਦਰਸ਼ਨੀ ਨੂੰ ਵੇਖਣ ਲਈ ਟੂਰ ਲਵਾਇਆ ਗਿਆ।

 

 


 

2  ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਦਾ ਇਕ ਰੋਜਾਂ ਮਨੋਰੰਜਕ ਟੂਰ ਲਿਜਾਇਆ। ਇਹ ਟੂਰ 11 ਜਨਵਰੀ 2017 ਨੂੰ ਲਿਜਾਇਆ ਗਿਆ।

 

 


 

ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਵਲੋਂ ਵਿਦਿਆਰਥੀਆਂ ਦਾ ਇਕ ਰੋਜਾ ਟੂਰ (ਇਤਿਹਾਸਕ ਫਿਲਮ) ਚਾਰ ਸਾਹਿਬਜਾਦੇ 20 ਮਾਰਚ 2016 ਨੂੰ ਵਿਖਾਈ ਗਈ।

 

 


 

4  ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਵੱਲੋਂ ਵਿਦਿਅਕ ਟੂਰ ਮਸੂਰੀ, ਰਿਸ਼ੀਕੇਸ਼ ,ਪਾਉਟਾ ਸਾਹਿਬ ਹਰਿਦੁਆਰ 11-ਮਾਰਚ-2016 ਤੋਂ14-ਮਾਰਚ-2016 ਨੂੰ ਲਿਜਾਇਆ  ਗਿਆ ।

 

 


 

[/vc_column][/vc_row]